ਨਵੀਂ ਦਿੱਲੀ : ਕਾਂਗਰਸ ਉੱਪ ਪ੍ਰਧਾਨ ਰਾਹੁਲ ਗਾਂਧੀ ਨੇ ਆਰ.ਐਸ.ਐਸ. ਤੇ ਭਾਜਪਾ ‘ਤੇ ਗੰਭੀਰ ਇਲਜ਼ਾਮ ਲਾਇਆ ਹੈ। ਉਨ੍ਹਾਂ ਕਿਹਾ ਕਿ ਆਸਾਮ ਦੇ ਇੱਕ ਮੰਦਰ ਵਿਚ ਉਨ੍ਹਾਂ ਨੂੰ ਜਾਣ ਤੋਂ ਰੋਕਿਆ ਗਿਆ। ਉਨ੍ਹਾਂ ਕਿਹਾ ਕਿ ਇਹ ਸਭ ਆਰ.ਐਸ.ਐਸ. ਦੇ ਇਸ਼ਰੇ ‘ਤੇ ਹੋਇਆ। ਭਾਜਪਾ ‘ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਤਰੀਕਾ ਇਸ ਸਰਕਾਰ ਦਾ ਹੈ।
ਰਾਹੁਲ ਨੇ ਕਿਹਾ ਕਿ ਉਹ ਮੰਦਰ ਦੇ ਅੰਦਰ ਜਾਣਾ ਚਾਹੁੰਦੇ ਸਨ। ਆਰ.ਐਸ.ਐਸ. ਦੇ ਕਾਰਕੁੰਨਾਂ ਨੇ ਉਨ੍ਹਾਂ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ। ਰਾਹੁਲ ਗਾਂਧੀ ਮੁਤਾਬਕ ਉੱਥੇ ਮਹਿਲਾਵਾਂ ਨੂੰ ਅੱਗੇ ਕਰਕੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਇਸ ‘ਤੇ ਰਾਹੁਲ ਨੇ ਕਿਹਾ ਕਿ ਉਹ ਕੌਣ ਹੁੰਦੇ ਹਨ ਮੈਨੂੰ ਮੰਦਰ ਜਾਣ ਤੋਂ ਰੋਕਣ ਵਾਲੇ। ਇਸ ਤੋਂ ਪਹਿਲਾਂ ਆਸਾਮ ਦੇ ਮੁੱਖ ਮੰਤਰੀ ਤਰੁਣ ਗੁਗੋਈ ਨੇ ਵੀ ਇਸ ਇਲਜ਼ਾਮ ਦੀ ਪੁਸ਼ਟੀ ਕੀਤੀ ਹੈ।