ਆਪਣੇ ‘ਕਿਊਟ ਅਕਸ’ ਨੂੰ ਤੋੜਨ ਲਈ ਕਰਵਾਇਆ ਹੌਟ ਫ਼ੋਟੋਸ਼ੂਟ

hd-wallpapers-of-Ileana-DCruz
ਬਾਲੀਵੁੱਡ ਦੀ ਕਿਊਟ ਅਦਾਕਾਰਾ ਈਲੀਆਨਾ ਡੀਕਰੂਜ਼ ਐਤਵਾਰ 1 ਨਵੰਬਰ ਨੂੰ 27 ਸਾਲ ਦੀ ਹੋ ਗਈ ਹੈ। ਮੁੰਬਈ ‘ਚ ਸਮੀਰਾ ਡੀਕਰੂਜ਼ ਅਤੇ ਰੋਨਾਲਡੋ ਡੀਕਰੂਜ਼ ਦੇ ਘਰ ਪੈਦਾ ਹੋਈ ਈਲੀਆਨਾ ਨੂੰ ‘ਕਿਊਟ ਗਰਲ’ ਦੇ ਰੂਪ ‘ਚ ਜਾਣਿਆ ਜਾਂਦਾ ਹੈ। ਪਰ ਇਸ ਕਿਊਟ ਗਰਲ ਨੇ ਆਪਣਾ ਅਕਸ ਤੋੜਨ ਲਈ ਕਈ ਬੋਲਡ ਫ਼ੋਟੋਸ਼ੂਟ ਕਰਵਾਏ ਹਨ। ਈਲੀਆਨਾ ਤਾਂ ‘ਪੀਟਾ’ ਲਈ ਵੀ ਟਾਪਲੈੱਸ ਫ਼ੋਟੋਸ਼ੂਟ ਕਰਵਾ ਚੁੱਕੀ ਹੈ। 19 ਸਾਲ ਦੀ ਉਮਰ ‘ਚ ਤੇਲਗੂ ਫ਼ਿਲਮ ‘ਦੇਵਦਾਸੂ’ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਈਲੀਆਨਾ ਨੇ ਨਿਰਦੇਸ਼ਕ ਅਨੁਰਾਗ ਬਾਸੂ ਦੀ ਫ਼ਿਲਮ ‘ਬਰਫ਼ੀ’ ਦੇ ਰਾਹੀਂ ਬਾਲੀਵੁੱਡ ‘ਚ ਕਦਮ ਰੱਖਿਆ ਸੀ। ਬਰਫ਼ੀ ਦੇ ਬਾਅਦ ਈਲੀਆਨਾ ਨੇ ‘ਫ਼ਟਾ ਪੋਸਟਰ ਨਿਰਲਾ ਹੀਰੋ’, ਮੈਂ ਤੇਰਾ ਹੀਰੋ’ ਅਤੇ ‘ਹੈਪੀ ਐਂਡਿੰਗ’ ਜਿਹੀਆਂ ਫ਼ਿਲਮਾਂ ‘ਚ ਕੰਮ ਕੀਤਾ ਹੈ ਅਤੇ ਆਪਣੇ ਅਕਸ ਨੂੰ ਦਰਸ਼ਕਾਂ ‘ਚ ਬਣਾਏ ਰੱਖਣ ‘ਚ ਕਾਮਯਾਬੀ ਹਾਸਲ ਕੀਤੀ ਹੈ। ਤੁਹਾਨੂੰ ਦੱਸ ਦਈਏ ਕਿ ਅੱਖਾਂ ‘ਚ ਅਜੀਬ ਜਿਹੀ ਕਸ਼ਿਸ਼ ਰੱਖਣ ਵਾਲੀ ਈਲੀਆਨਾ ਅਸਲ ਜ਼ਿੰਦਗੀ ‘ਚ ਕਾਫ਼ੀ ਬੋਲਡ ਹੈ। ਫ਼ਿਲਮਾਂ ਦੇ ਇਲਾਵਾ ਉਹ ਸੋਸ਼ਲ ਮੀਡੀਆ ‘ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਸੈਕਸੀ ਅਕਸ ਨੂੰ ਬਰਕਰਾਰ ਰੱਖਣ ਲਈ ਉਹ ਆਪਣੇ ਸੋਸ਼ਲ ਅਕਾਉਂਟ ‘ਤੇ ਕਈ ਗਲੈਮਰਸ ਤਸਵੀਰਾਂ ਪੋਸਟ ਕਰਦੀ ਰਹਿੰਦੀ ਹੈ। ਅੱਜ ਵੀ ਅਸੀਂ ਉਸ ਦੇ ਜਨਮ ਦਿਨ ਦੇ ਮੌਕੇ ‘ਤੇ ਤੁਹਾਨੂੰ ਉਨ੍ਹਾਂ ਦੀਆਂ ਚੋਣਵੀਆਂ ਗਲੈਮਰਸ ਤਸਵੀਰਾਂ ਦਿਖਾਉਣ ਜਾ ਰਹੇ ਹਾਂ।
ਦਿਲ ਤੋਂ ਰੈਂਮਾਂਟਿਕ ਹੈ ਸੋਨਮ ਕਪੂਰ
ਬੌਲੀਵੁੱਡ ਦੀ ਮਸ਼ਹੂਰ ਅਦਾਕਾਰਾ ਅਤੇ ਅਨਿਲ ਕਪੂਰ ਦੀ ਬੇਟੀ ਸੋਨਮ ਕਪੂਰ ਦਾ ਕਹਿਣਾ ਹੈ ਕਿ ਉਹ ਪਿਆਰ ‘ਚ ਨਹੀਂ ਹੈ ਪਰ ਦਿਲ ਤੋਂ ਰੋਮਾਂਟਿਕ ਹੈ। ਸੋਨਮ ਕਪੂਰ ਨੇ ਕਿਹਾ ਹੈ ਕਿ ਮੈਂ ਹਰ ਪਲ ਨੂੰ ਜਿਉਂਦੀ ਹਾਂ ਅਤੇ ਨਾ ਪੱਖੀ ਚੀਜ਼ਾਂ ਤੋਂ ਬੱਚਦੀ ਹਾਂ। ਜੇਕਰ ਤੁਸੀਂ ਸਹੀ ਕੰਮ ਕਰਦੇ ਹੋ ਤਾਂ ਤੁਹਾਨੂੰ ਕੁਝ ਵੀ ਡਾਊਨ ਨਹੀਂ ਕਰ ਸਕਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਮੈਂ ਪਿਆਰ ‘ਚ ਨਹੀਂ ਹਾਂ ਪੂਰੀ ਤਰ੍ਹਾਂ ਨਾਲ ਰੋਮਾਂਟਿਕ ਹਾਂ ਅਤੇ ਆਪਣੇ ਸਪੈਸ਼ਲ ਦੀ ਉਡੀਕ ਹੈ। ਸੋਨਮ ਕਪੂਰ ਦੀ ਫ਼ਿਲਮ ‘ਪ੍ਰੇਮ ਰਤਨ ਧੰਨ ਪਾਇਓ’ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ‘ਚ ਸੋਨਮ ਕਪੂਰ ਨੇ ਸਲਮਾਨ ਖਾਨ ਦੇ ਆਪੋਜ਼ਿਟ ਕੰਮ ਕੀਤਾ ਹੈ। ਸੋਨਮ ਕਪੂਰ ਨੇ ਕਿਹਾ ਹੈ ਕਿ ਸਲਮਾਨ ਸੁਪਰ ਹੌਟ ਹਨ ਅਤੇ ਮੈਂ ਸਲਮਾਨ ਦੀ ਬਹੁਤ ਵੱਡੀ ਫ਼ੈਨ ਹਾਂ।

LEAVE A REPLY