ਅੱਜ ਦਾ ਮੁਕਾਬਲਾ ਰਾਇਲ ਚੈਲੇਂਜਰਜ਼ ਬੰਗਲੌਰ ਅਤੇ ਰਾਜਸਥਾਨ ਰਾਇਲਜ਼ ਵਿਚਾਲੇ

IPL 2025 ਦੇ 42ਵੇਂ ਮੈਚ ਵਿੱਚ ਅੱਜ ਰਾਇਲ ਚੈਲੇਂਜਰਜ਼ ਬੰਗਲੌਰ ਦਾ ਸਾਹਮਣਾ ਰਾਜਸਥਾਨ ਰਾਇਲਜ਼ ਨਾਲ ਹੋਵੇਗਾ। ਇਹ ਮੈਚ ਐਮ ਚਿੰਨਾਸਵਾਮੀ ਸਟੇਡੀਅਮ, ਬੰਗਲੁਰੂ ਵਿਖੇ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ, ਜਦਕਿ ਮੈਚ ਲਈ ਟਾਸ ਸ਼ਾਮ 7:00 ਵਜੇ ਹੋਵੇਗੀ। ਦੋਵੇਂ ਟੀਮਾਂ ਇਸ ਸੀਜ਼ਨ ਵਿੱਚ ਦੂਜੀ ਵਾਰ ਇੱਕ ਦੂਜੇ ਦਾ ਸਾਹਮਣਾ ਕਰਨਗੀਆਂ। ਪਿਛਲੇ ਮੈਚ ਵਿੱਚ ਆਰਸੀਬੀ ਨੇ ਰਾਜਸਥਾਨ ਨੂੰ ਉਸਦੇ ਘਰੇਲੂ ਮੈਦਾਨ ‘ਤੇ 9 ਵਿਕਟਾਂ ਨਾਲ ਹਰਾਇਆ ਸੀ। ਦੱਸ ਦਈਏ ਕਿ ਇਸ ਚੱਲ ਰਹੇ ਸੀਜ਼ਨ ਵਿੱਚ ਬੰਗਲੁਰੂ ਦੇ 8 ਵਿੱਚੋਂ 5 ਮੈਚ ਜਿੱਤਣ ਤੋਂ ਬਾਅਦ 10 ਅੰਕ ਹਨ ਜਦਕਿ ਰਾਜਸਥਾਨ ਦੇ 8 ਮੈਚਾਂ ਵਿੱਚ ਦੋ ਜਿੱਤਾਂ ਨਾਲ ਸਿਰਫ਼ 4 ਅੰਕ ਹਨ।