ਯਾਮੀ
ਬੌਲੀਵੁੱਡ ਅਭਿਨੇਤਰੀ ਯਾਮੀ ਗੋਤਮ ਨੇ ਆਪਣੇ ਬੌਲੀਵੁੱਡ ਕੈਰੀਅਰ ਦੀ ਸ਼ੁਰੂਆਤ ਸੁਪਰਹਿੱਟ ਫ਼ਿਲਮ ‘ਵਿੱਕੀ ਡੋਨਰ’ ਨਾਲ ਕੀਤੀ ਸੀ। ਉਨ੍ਹਾਂ ਨੇ ਫ਼ਿਲਮ ਨਗਰੀ ‘ਚ 4 ਸਾਲ ਪੂਰੇ ਕਰ ਲਏ ਹਨ। ਇਸ ਲੰਮੇ ਸਮੇਂ ‘ਚ ਉਨ੍ਹਾਂ ਨੇ ਅਸਫ਼ਲਤਾ ਦਾ ਵੀ ਸਵਾਦ ਚੱਖਿਆ ਹੈ ਪਰ ਉਹ ਨਿਰਾਸ਼ ਨਹੀਂ ਹੋਈ। ਉਨ੍ਹਾਂ ਦਾ ਕਹਿਣਾ ਹੈ ਕਿ ਅਸਫ਼ਲਤਾ ਜੀਵਨ ਦਾ ਹੀ ਇਕ ਹਿੱਸਾ ਹੈ। ਉਨ੍ਹਾਂ ਤੋਂ ਜਦੋਂ ਪੁੱਛਿਆ ਗਿਆ ਕਿ, ‘ਕੀ ਫ਼ਿਲਮ ਦੀ ਅਸਫ਼ਲਤਾ ਉਨ੍ਹਾਂ ਨੂੰ ਪ੍ਰਭਾਵਿਤ ਕਰਦੀ ਹੈ ਤਾਂ ਉਨ੍ਹਾਂ ਨੇ ਜਵਾਬ ਦਿੰਦੇ ਹੋਏ ਕਿਹਾ ਕਿ, ‘ਹਰ ਖੇਤਰ ‘ਚ ਤੁਹਾਨੂੰ ਅਸਫ਼ਲਤਾਵਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਅਸਫ਼ਲਤਾ ਜੀਵਨ ਦਾ ਹੀ ਇਕ ਹਿੱਸਾ ਹੈ, ਜਿਸ ਤੋਂ ਵਿਅਕਤੀ ਬਹੁਤ ਕੁਝ ਸਿੱਖਦਾ ਹੈ’। ਫ਼ਿਲਮ ‘ਬਦਲਾਪੁਰ’ ਦੀ ਇਸ ਅਭਿਨੇਤਰੀ ਦਾ ਕਹਿਣਾ ਹੈ, ‘ਜੇਕਰ ਕੋਈ ਵਿਅਕਤੀ ਅਸਫ਼ਲ ਨਹੀਂ ਹੋਵੇਗਾ ਤਾਂ ਫ਼ਿਰ ਉਸ ਨੂੰ ਕਿਵੇਂ ਪਤਾ ਲੱਗੇਗਾ ਕਿ ਸਫ਼ਲਤਾ ਅਤੇ ਅਸਫ਼ਲਤਾ ‘ਚ ਕੀ ਅੰਤਰ ਹੁੰਦਾ ਹੈ।’ ਉਨ੍ਹਾਂ ਦਾ ਕਹਿਣਾ ਹੈ ਕਿ ਅਸਫ਼ਲਤਾ ਵਿਅਕਤੀ ਨੂੰ ਅੱਗੇ ਵਧਣ ‘ਚ ਮਦਦ ਕਰਦੀ ਹੈ। ਯਾਮੀ ਜਲਦੀ ਹੀ ਫ਼ਿਲਮ ‘ਕਾਬਿਲ’ ਰਾਹੀਂ ਦਰਸ਼ਕਾਂ ਦੇ ਰੂ-ਬੂ-ਰੂ ਹੋਵੇਗੀ। ਇਸ ਫ਼ਿਲਮ ਦਾ ਨਿਰਦੇਸ਼ਨ ਸੰਜੇ ਗੁਪਤਾ ਕਰ ਰਹੇ ਹਨ। ਇਸ ਫ਼ਿਲਮ ‘ਚ ਰਿਤਿਕ ਰੋਸ਼ਨ ਨਾਲ ਯਾਮੀ ਨਜ਼ਰ ਆਉਣਗੇ। ਯਾਮੀ ਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਉਨ੍ਹਾਂ ਨੂੰ ਮਸ਼ਹੂਰ ਅਭਿਨੇਤਾ ਰਿਤਿਕ ਨਾਲ ਕੰਮ ਕਰਨ ਮੌਕਾ ਮਿਲਿਆ ਹੈ।