ਨਵੀਂ ਦਿੱਲੀ- ਦੇਸ਼ ‘ਚ ਕਥਿਤ ਰੂਪ ਨਾਲ ਵਧਦੇ ਪੱਖਪਾਤ ਦੇ ਖਿਲਾਫ ਲੇਖਕਾਂ ਤੇ ਕਲਾਕਾਰਾਂ ਦੇ ਵਿਰੋਧ ਖਿਲਾਫ ਅਭਿਨੇਤਾ ਅਨੁਪਮ ਖੇਰ ਦੀ ਅਗਵਾਈ ‘ਚ ਅੱਜ ਆਯੋਜਿਤ ਮਾਰਚ ‘ਚ ਪ੍ਰਦਰਸ਼ਨਕਾਰੀਆਂ ਨੇ ਕੁਝ ਮੀਡੀਆਕਰਮੀਆਂ ਨਾਲ ਧੱਕਾ-ਮੁੱਕੀ ਕੀਤੀ ਗਈ। ਰਾਸ਼ਟਰੀ ਮਿਊਜ਼ੀਅਮ ਤੋਂ ਰਾਸ਼ਟਰਪਤੀ ਭਵਨ ਤਕ ਆਯੋਜਿਤ ‘ਮਾਰਚ ਫਾਰ ਇੰਡੀਆ’ ਰੈਲੀ ‘ਚ ਫਿਲਮਕਾਰ ਮਧੁਰ ਭੰਡਾਰਕਰ, ਅਸ਼ੋਕ ਪੰਡਿਤ, ਪ੍ਰਿਅਦਰਸ਼ਨ, ਮਨੋਜ ਜੋਸ਼ੀ, ਅਭਿਜੀਤ ਭੱਟਾਚਾਰੀਆ ਤੇ ਲੇਖਕ ਮਧੂ ਕੀਸ਼ਵਰ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਵੀ ਹਿੱਸਾ ਲਿਆ ਪਰ ਉਦੋਂ ਵਿਰੋਧ ਮਾਰਚ ਨੇ ਗਲਤ ਰੂਪ ਅਪਣਾ ਲਿਆ, ਜਦੋਂ ਕੁਝ ਲੋਕ ਮੀਡੀਆ ਖਿਲਾਫ ਨਾਅਰੇ ਲਗਾਉਣ ਲੱਗੇ ਤੇ ਉਨ੍ਹਾਂ ਨੇ ਪੱਤਰਕਾਰਾਂ ਨਾਲ ਧੱਕਾ-ਮੁੱਕੀ ਕੀਤੀ।