ਅਨਾਰ ਦਾ ਛਿਲਕਾ ਵੀ ਦੂਰ ਕਰਦੈ ਕਈ ਰੋਗ

ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਅਨਾਰ ਖਾਣਾ ਸਿਹਤ ਲਈ ਕਿੰਨਾ ਲਾਭਦਾਇਕ ਹੈ। ਕੀ ਤੁਸੀਂ ਇਹ ਜਾਣਦੇ ਹੋ ਕਿ ਅਨਾਰ ਦੇ ਨਾਲ-ਨਾਲ ਉਸ ਦੇ ਛਿਲਕਿਆਂ ਦੇ ਵੀ ਸਾਨੂੰ ਕਈ ਫ਼ਾਇਦੇ ਹੁੰਦੇ ਹਨ। ਅਸੀਂ ਤੁਹਾਨੂੰ ਅਨਾਰ ਦੇ ਛਿਲਕਿਆਂ ਤੋਂ ਹੋਣ ਵਾਲੇ ਫ਼ਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ।
ਅਨਾਰ ਦੇ ਛਿਲਕਿਆਂ ਦੀ ਵਰਤੋਂ ਦਾ ਤਰੀਕਾ – ਅਨਾਰ ਦੇ ਛਿਲਕਿਆਂ ਨੂੰ ਧੁੱਪ ‘ਚ ਸੁਕਾ ਕੇ ਉਨ੍ਹਾਂ ਦਾ ਪਾਊਡਰ ਬਣਾ ਲਓ ਅਤੇ ਫ਼ਿਰ ਇੱਕ ਬੋਤਲ ਜਾਂ ਸ਼ੀਸ਼ੀ ‘ਚ ਪਾ ਕੇ ਰੱਖ ਲਓ। ਅਨਾਰ ਦੇ ਛਿਲਕੇ ਸਿਹਤ ਦੇ ਨਾਲ-ਨਾਲ ਸੁੰਦਰਤਾ ਨੂੰ ਵੀ ਬਣਾਈ ਰੱਖਦੇ ਹਨ।
1. ਅਨਾਰ ਦਾ ਛਿਲਕਾ ਗਲੇ ਦੇ ਟੋਨਸਿਲਜ਼, ਦਿਲ ਦੇ ਰੋਗ, ਝੁਰੜੀਆਂ, ਮੂੰਹ ਦੀ ਬਦਬੂ, ਬਵਾਸੀਰ, ਖ਼ਾਂਸੀ ਵਰਗੀਆਂ ਬੀਮਾਰੀਆਂ ਨੂੰ ਦੂਰ ਕਰਦਾ ਹੈ।
2. ਜੇਕਰ ਤੁਹਾਡੇ ਗਲੇ ‘ਚ ਦਰਦ ਹੈ ਤਾਂ ਅਨਾਰ ਦੇ ਛਿਲਕੇ ਦੇ ਪਾਊਡਰ ਨੂੰ ਥੋੜ੍ਹੇ ਜਿਹੇ ਪਾਣੀ ‘ਚ ਉਬਾਲ ਲਓ। ਉਬਾਲਣ ਤੋਂ ਬਾਅਦ ਇਸ ਪਾਣੀ ਛਾਣ ਕੇ ਕੋਸਾ ਕਰ ਕੇ ਗਰਾਰੇ ਕਰੋ। ਅਜਿਹਾ ਦਿਨ ‘ਚ ਕਈ ਵਾਰ ਕਰਨ ‘ਤੇ ਤੁਹਾਡੇ ਗਲੇ ਦਾ ਦਰਦ ਅਤੇ ਖਾਰਿਸ਼ ਦੂਰ ਹੋ ਜਾਵੇਗੀ।
3. ਅਨਾਰ ਦੇ ਛਿਲਕਿਆਂ ‘ਚ ਬਹੁਤ ਸਾਰੇ ਐਂਟੀਔਕਸੀਡੈਂਟਸ ਹੁੰਦੇ ਹਨ ਜੋ ਦਿਲ ਦੀਆਂ ਬੀਮਾਰੀਆਂ ਨੂੰ ਦੂਰ ਕਰਦਾ ਹੈ ਅਤੇ ਨਾਲ ਹੀ ਕੋਲੈਸਟਰੋਲ ਨੂੰ ਵੀ ਦੂਰ ਕਰਦਾ ਹੈ। ਇੱਕ ਚਮਚ ਅਨਾਰ ਦੇ ਛਿਲਕੇ ਦੇ ਪਾਊਡਰ ਨੂੰ ਗਰਮ ਪਾਣੀ ‘ਚ ਮਿਲਾ ਕੇ ਰੋਜ਼ਾਨਾ ਪੀਓ। ਇਸ ਦੇ ਨਾਲ ਹੀ ਆਪਣੇ ਭੋਜਨ ‘ਚ ਸੁਧਾਰ ਵੀ ਕਰੋ।
4. ਅਨਾਰ ਦੇ ਛਿਲਕਿਆਂ ਦੇ ਪਾਊਡਰ ਨੂੰ ਗ਼ੁਲਾਬ ਜਲ ‘ਚ ਮਿਲਾ ਕੇ ਫ਼ੇਸਪੈਕ ਬਣਾ ਲਓ। ਇਸ ਪੈਕ ਨੂੰ ਚਿਹਰੇ ‘ਤੇ ਰੋਜ਼ਾਨਾ ਲਾਉਣ ਨਾਲ ਚਿਹਰੇ ‘ਤੇ ਰੰਗਤ ਆਉਂਦੀ ਹੈ ਅਤੇ ਝੁਰੜੀਆਂ ਦੀ ਸਮੱਸਿਆ ਦੂਰ ਹੁੰਦੀਆਂ ਹਨ।
5. ਜਿਹੜੀਆਂ ਔਰਤਾਂ ਨੂੰ ਪੀਰੀਅਡਜ਼ ‘ਚ ਜ਼ਿਆਦਾ ਬਲੀਡਿੰਗ ਹੁੰਦੀ ਹੈ ਉਹ ਅਨਾਰ ਦੇ ਛਿਲਕੇ ਦੇ ਪਾਊਡਰ ਨੂੰ ਰੋਜ਼ਾਨਾ ਪਾਣੀ ‘ਚ ਮਿਲਾ ਕੇ ਪੀਣ। ਇਸ ਨਾਲ ਤੁਹਾਡੀ ਇਹ ਸਮੱਸਿਆ ਦੂਰ ਹੋ ਜਾਵੇਗੀ।
6. ਇੱਕ ਗਿਲਾਸ ਪਾਣੀ ‘ਚ ਛਿਲਕਿਆਂ ਦੇ ਪਾਊਡਰ ਨੂੰ ਮਿਲਾਓ। ਉਸ ਤੋਂ ਬਾਅਦ ਇਸ ਪਾਣੀ ਨਾਲ ਦੇ ਨਾਲ ਕੁੱਲਾ ਕਰੋ। ਇਸ ਨਾਲ ਤੁਹਾਡੇ ਮੂੰਹ ‘ਚੋਂ ਬਦਬੂ ਆਉਣੀ ਬੰਦ ਹੋ ਜਾਵੇਗੀ। ਇਸ ਤੋਂ ਇਲਾਵਾ ਮਸੂੜਿਆਂ ਨੂੰ ਮਜ਼ਬੂਤ ਬਣਾਉਣ ਲਈ ਕਾਲੀ ਮਿਰਚ ‘ਚ ਇਹ ਪਾਊਡਰ ਮਿਕਸ ਕਰ ਕੇ ਦੰਦਾਂ ਅਤੇ ਮਸੂੜਿਆਂ ‘ਤੇ ਲਾਓ।
7. ਹੱਡੀਆਂ ਦੀ ਮਜ਼ਬੂਤੀ ਲਈ ਵੀ ਇਹ ਛਿਲਕੇ ਕਾਫ਼ੀ ਲਾਭਦਾਇਕ ਹੁੰਦੇ ਹਨ। ਇਸ ‘ਚ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਹਨ। ਇੱਕ ਗਿਲਾਸ ਪਾਣੀ ‘ਚ ਦੋ ਚਮਚ ਛਿਲਕੇ ਦਾ ਪਾਊਡਰ ਮਿਲਾਓ। ਇਸ ਨੂੰ ਸਵਾਦੀ ਬਣਾਉਣ ਲਈ ਤੁਸੀਂ ਇਸ ‘ਚ ਨਿੰਬੂ ਅਤੇ ਹਲਕਾ ਜਿਹਾ ਨਮਕ ਵੀ ਮਿਲਾ ਸਕਦੇ ਹੋ। ਇਸ ਕਾਹੜੇ ਨੂੰ ਤੁਸੀਂ ਰਾਤ ਦੇ ਸਮੇਂ ਸੌਣ ਤੋਂ ਪਹਿਲਾਂ ਪੀਓ।
ਸੂਰਜਵੰਸ਼ੀ ਡੱਬੀ