ਅਦਾਲਤ ਨੇ ਜਨਵਰੀ ਦੇ ਫ਼ੈਸਲੇ ਨੂੰ ਬਦਲਣ ਤੋਂ ਕੀਤਾ ਇਨਕਾਰ

ਜੱਜ ਮੈਕਕਾਰਮਿਕ ਨੇ ਫ਼ੈਸਲੇ ‘ਚ ਕਿਹਾ ਕਿ ‘ਟੇਸਲਾ ਨੇ ਤਨਖਾਹ ਪੈਕੇਜ ਲੈਣ ਲਈ ਕੰਪਨੀ ਦੇ ਹਿੱਸੇਦਾਰਾਂ ਨੂੰ ਜੋ ਦਸਤਾਵੇਜ਼ ਪੇਸ਼ ਕੀਤੇ ਹਨ, ਉਨ੍ਹਾਂ ‘ਚ ਖਾਮੀਆਂ ਹਨ। ਨਾਲ ਹੀ ਕੰਪਨੀ ਦੇ ਵਕੀਲਾਂ ਨੇ ਆਪਣੀਆਂ ਦਲੀਲਾਂ ਵਿੱਚ ਕਾਫ਼ੀ ਰਚਨਾਤਮਕਤਾ ਦਿਖਾਈ ਹੈ ਪਰ ਉਨ੍ਹਾਂ ਦੇ ਸਿਧਾਂਤ ਸਥਾਪਤ ਕਾਨੂੰਨਾਂ ਦੇ ਵਿਰੁੱਧ ਹਨ। ਅਜਿਹੇ ‘ਚ ਸੋਧ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਗਿਆ ਹੈ। ਐਲੋਨ ਮਸਕ ਨੇ ਅਦਾਲਤ ਦੇ ਇਸ ਫ਼ੈਸਲੇ ‘ਤੇ ਨਿਰਾਸ਼ਾ ਪ੍ਰਗਟ ਕਰਦਿਆਂ ਕਿਹਾ ਕਿ ਉਹ ਇਸ ਫ਼ੈਸਲੇ ਖ਼ਿਲਾਫ਼ ਅਪੀਲ ਕਰਨਗੇ। ਮਸਕ ਨੇ ਸੋਸ਼ਲ ਮੀਡੀਆ ਪੋਸਟ ‘ਚ ਲਿਖਿਆ ਕਿ ‘ਕੰਪਨੀ ਨੂੰ ਸ਼ੇਅਰਧਾਰਕਾਂ (ਸਟੇਕਹੋਲਡਰਾਂ) ਦੀਆਂ ਵੋਟਾਂ ਨਾਲ ਕੰਟਰੋਲ ਕੀਤਾ ਜਾਣਾ ਚਾਹੀਦਾ ਹੈ ਨਾ ਕਿ ਜੱਜਾਂ ਦੁਆਰਾ।’
ਇੱਕ ਅਦਾਲਤੀ ਫਾਈਲਿੰਗ ਵਿੱਚ ਡੇਲਾਵੇਅਰ ਦੀ ਕੋਰਟ ਆਫ ਚੈਂਸਰੀ ਦੀ ਚਾਂਸਲਰ ਕੈਥਲੀਨ ਮੈਕਕਾਰਮਿਕ ਨੇ ਫ਼ੈਸਲਾ ਦਿੱਤਾ ਕਿ ਟੇਸਲਾ ਦੀ ਕੋਸ਼ਿਸ਼ ਗ਼ਲਤ ਸੀ ਕਿਉਂਕਿ ਮਸਕ ਦਾ ਮੁਆਵਜ਼ਾ ਪੈਕੇਜ ਬਹੁਤ ਜ਼ਿਆਦਾ ਸੀ ਅਤੇ ਸ਼ੇਅਰਧਾਰਕਾਂ ਲਈ ਅਨੁਚਿਤ ਸੀ। ਉਸਨੇ ਜਨਵਰੀ ਵਿੱਚ ਆਪਣੇ ਫ਼ੈਸਲੇ ਨੂੰ ਬਰਕਰਾਰ ਰੱਖਦੇ ਹੋਏ ਕਿਹਾ ਕਿ ਮਸਕ ਦੇ ਮੁਆਵਜ਼ੇ ਨੂੰ ਸ਼ੇਅਰਧਾਰਕ ਦੀ ਸਹਿਮਤੀ ਤੋਂ ਬਿਨਾਂ ਦੁਬਾਰਾ ਮਨਜ਼ੂਰੀ ਨਹੀਂ ਦਿੱਤੀ ਜਾ ਸਕਦੀ।
ਸ਼ੇਅਰਧਾਰਕਾਂ ਨੇ ਮਸਕ ਦੀ ਵੱਡੀ ਤਨਖਾਹ ਦਾ ਕੀਤਾ ਸਮਰਥਨ
ਅਦਾਲਤ ਨੇ ਅਟਾਰਨੀ ਫੀਸ ਦੇ ਤੌਰ ‘ਤੇ 34 ਕਰੋੜ ਼ਡਾਲਰ ਦੇਣ ਦਾ ਆਦੇਸ਼ ਦਿੱਤਾ, ਜੋ ਕਿ ਟੇਸਲਾ ਦੇ ਸ਼ੇਅਰਧਾਰਕ ਰਿਚਰਡ ਟੋਰਨੇਟਾ ਦੁਆਰਾ ਮੰਗੇ ਗਏ 5.6 ਬਿਲੀਅਨ ਡਾਲਰ ਤੋਂ ਕਿਤੇ ਘੱਟ ਹੈ। ਤੁਹਾਨੂੰ ਦੱਸ ਦੇਈਏ ਕਿ ਰਿਚਰਡ ਟੋਰਨੇਟਾ ਨੇ ਮਸਕ ਦੇ ਭਾਰੀ ਤਨਖਾਹ ਪੈਕੇਜ ਖ਼ਿਲਾਫ਼ ਅਦਾਲਤ ਵਿੱਚ ਅਪੀਲ ਕੀਤੀ ਸੀ। ਆਪਣੀ ਅਪੀਲ ਵਿੱਚ, ਟੋਰਨੇਟਾ ਨੇ ਦਾਅਵਾ ਕੀਤਾ ਕਿ ਮਸਕ ਨੇ ਖੁਦ ਕੰਪਨੀ ਦੇ ਨਿਰਦੇਸ਼ਕਾਂ ਨੂੰ ਪ੍ਰਭਾਵਿਤ ਕਰਕੇ ਆਪਣੇ ਤਨਖਾਹ ਪੈਕੇਜ ਦਾ ਫ਼ੈਸਲਾ ਕੀਤਾ। ਇੱਕ ਰੈਗੂਲੇਟਰੀ ਫਾਈਲਿੰਗ ਵਿੱਚ ਕੰਪਨੀ ਦੇ 72 ਪ੍ਰਤੀਸ਼ਤ ਸ਼ੇਅਰਧਾਰਕਾਂ ਨੇ ਐਲੋਨ ਮਸਕ ਦੇ ਭਾਰੀ ਤਨਖਾਹ ਪੈਕੇਜ ਦਾ ਸਮਰਥਨ ਕੀਤਾ। ਕਈ ਆਲੋਚਕ ਮਸਕ ਦੀ ਤਨਖਾਹ ਨੂੰ ਬਹੁਤ ਜ਼ਿਆਦਾ ਦੱਸ ਰਹੇ ਹਨ।
ਇਸ ਤੋਂ ਪਹਿਲਾਂ ਜਨਵਰੀ ਵਿੱਚ ਡੇਲਾਵੇਅਰ ਅਦਾਲਤ ਨੇ ਮਸਕ ਦੇ 55 ਬਿਲੀਅਨ ਡਾਲਰ ਦੇ ਤਨਖਾਹ ਪੈਕੇਜ ਨੂੰ ਰੱਦ ਕਰ ਦਿੱਤਾ ਸੀ। ਆਪਣੇ ਜਨਵਰੀ ਦੇ ਫ਼ੈਸਲੇ ‘ਚ ਅਦਾਲਤ ਨੇ ਕਿਹਾ ਸੀ ਕਿ ਮਸਕ ਅਤੇ ਉਨ੍ਹਾਂ ਦੀ ਕੰਪਨੀ ਟੇਸਲਾ ਇਹ ਸਾਬਤ ਕਰਨ ‘ਚ ਅਸਫਲ ਰਹੀ ਕਿ ਇੰਨੀ ਵੱਡੀ ਤਨਖਾਹ ਨੂੰ ਜਾਇਜ਼ ਸੀ। ਜਨਵਰੀ ਵਿੱਚ ਅਦਾਲਤ ਦੁਆਰਾ ਨਿਰਾਸ਼ ਹੋਣ ਤੋਂ ਬਾਅਦ, ਟੇਸਲਾ ਨੇ ਕਿਹਾ ਸੀ ਕਿ ਉਹ ਇਸ ਮੁੱਦੇ ਨੂੰ ਸ਼ੇਅਰਧਾਰਕਾਂ ਤੱਕ ਲੈ ਜਾਵੇਗਾ। ਗੌਰਤਲਬ ਹੈ ਕਿ ਡੇਲਾਵੇਅਰ ਕੋਰਟ ਆਫ਼ ਚੈਂਸਰੀ ਇੱਕ ਸਦੀ ਤੋਂ ਵੱਧ ਸਮੇਂ ਤੋਂ ਅਮਰੀਕੀ ਪੂੰਜੀਵਾਦ ਦਾ ਇੱਕ ਥੰਮ ਹੈ ਅਤੇ ਯੂ.ਐਸ ਫਾਰਚੂਨ 500 ਕੰਪਨੀਆਂ ਵਿੱਚੋਂ ਲਗਭਗ ਦੋ ਤਿਹਾਈ ਕੰਪਨੀਆਂ ਇਸਦੇ ਅਧਿਕਾਰ ਖੇਤਰ ਵਿੱਚ ਰਜਿਸਟਰਡ ਹਨ।