ਅਕਾਲੀ-ਭਾਜਪਾ ਸਰਕਾਰ ਨੇ ਬਦਲੀ ਸੂਬੇ ਦੀ ਨੁਹਾਰ: ਸਾਂਪਲਾ

7ਕੋਟਕਪੁਰਾ : ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੇਂਦਰੀ ਰਾਜ ਮੰਤਰੀ ਵਿਜੈ ਸਾਂਪਲਾ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਆਪਣੇ ਦੁਹਰੇ ਕਾਰਜਕਾਲ ਦੌਰਾਨ ਪੰਜਾਬ ਦਾ ਬਹੁਪੱਖੀ ਵਿਕਾਸ ਕਰਕੇ ਨਵੀਂ ਮਿਸਾਲ ਕਾਈਮ ਕੀਤੀ ਹੈ। ਅੱਜ ਇੱਥੇ ਸ਼ਹਿਨਸ਼ਾਹ ਪੈਲੇਸ ਵਿਚ ਵਰਕਰਾਂ ਦੀ ਇਕ ਵੱਡੀ ਰੈਲੀ ਨੂੰ ਸੰਬੋਧਨ ਕਰਦਿੰਆਂ ਸ਼੍ਰੀ ਸਾਂਪਲਾ ਨੇ ਕਿਹਾ ਕਿ ਅਕਾਲੀ ਭਾਜਪਾ ਵਰਕਰਾਂ ਦੇ ਜੋਸ਼ ਸੱਦਕਾ ਗਠਜੋੜ ਪੰਜਾਬ ਵਿਚ ਲਗਾਤਾਰ ਤੀਜੀ ਵਾਰ ਸਰਕਾਰ ਬਨਾਉਣ ਵਿਚ ਕਾਮਯਾਬ ਹੋਵੇਗਾ।
ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਪੰਜਾਬ ਵਿਚ ਜਦੋਂ ਅਕਾਲੀ ਭਾਜਪਾ ਸਰਕਾਰ ਆਈ ਹੈ, ਉਸ ਵੇਲੇ ਹੀ ਪੰਜਾਬ ਵਿਚ ਵਿਕਾਸ ਦੀਆਂ ਵੱਡੀਆਂ ਨੀਂਹਾਂ ਪਈਆਂ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਸੂਬੇ ਦਾ ਨੁਕਸਾਨ ਕੀਤਾ ਹੈ, ਜਦੋਂਕਿ ਗਠਜੋੜ ਸਰਕਾਰ ਨੇ ਸੂਬੇ ਨੂੰ ਨਵੀਂਆਂ ਬੁਲਦਿੰਆਂ ‘ਤੇ ਲਿਆਕੇ ਖੜਾ ਕੀਤਾ ਹੈ। ਉਨ੍ਹਾਂ ਵਰਕਰਾਂ ਨੂੰ ਅਪੀਲ ਕੀਤੀ ਕਿ ਗਠਜੋੜ ਦੀ ਹੈਟਰਿਕ ਬਨਾਉਣ ਲਈ ਹੁਣ ਤੋਂ ਹੀ  2017 ਦੀ ਚੋਣਾਂ ਦੀ ਤਿਆਰੀ ਵਿੱਢ ਦਿੱਤੀ ਜਾਵੇ।
ਕੇਂਦਰ ਸਰਕਾਰ ਦੀਆਂ ਨੀਤੀਆਂ ਦੀ ਸ਼ਲਾਂਘਾ ਕਰਦੇ ਹੋਏ ਸ਼੍ਰੀ ਸਾਂਪਲਾ ਨੇ ਕਿਹਾ ਕਿ ਮੋਦੀ ਸਰਕਾਰ ਨੇ ਭਾਰਤ ਦਾ ਵਿਦੇਸ਼ਾਂ ਵਿਚ ਮਾਣ-ਸਨਮਾਨ ਬਹਾਲ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸਮੇਂ ਦੌਰਾਨ ਕਿਸਾਨੀ ਅਤੇ ਹੋਰ ਲੋਕਾਂ ਨੂੰ ਵੱਡੇ ਸੰਕਟਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਪਰ ਮੋਦੀ ਸਰਕਾਰ ਦੇ 2 ਸਾਲਾਂ ਦੇ ਕਾਰਜਕਾਲ ਦੌਰਾਨ ਹੀ ਕਿਸੇ ਵੀ ਵਰਗ ਨੂੰ ਕਿਸੇ ਸਮਸਿਆ ਦਾ ਸਾਹਮਣਾ ਨਹੀਂ ਕਰਨਾ ਪਿਆ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀ ਨੀਤੀਆਂ ਸਦਕਾ ਹੀ ਵਿਸ਼ਵ ਪੱਧਰ ‘ਤੇ ਦੇਸ਼ ਦੀ ਗੱਲ ਹੋਣੀ ਸ਼ੁਰੂ ਹੋਈ ਹੈ। ਉਨ੍ਹਾਂ ਸਮੁਚੇ ਵਰਕਰਾਂ ਨੂੰ ਭਰੋਸਾ ਦਿਵਾਇਆ ਕਿ ਬਤੌਰ ਸੂਬਾ ਪ੍ਰਧਾਨ ਉਹ ਵਰਕਰਾਂ ਦੇ ਮਾਣ-ਸਨਮਾਨ ਨੂੰ ਪਹਿਲ ਦੇਣਗੇਂ।
ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਮੁੱਦਾਹੀਨ ਅਤੇ ਦਿਸ਼ਾਹੀਨ ਪਾਰਟੀਆਂ ਦੱਸਦਿਆਂ ਹੋਏ ਸ਼੍ਰੀ ਸਾਂਪਲਾ ਨੇ ਕਿਹਾ ਕਿ ਪੰਜਾਬ ਦੇ ਲੋਕ ਇਨ੍ਹਾਂ ਦੋਵਾਂ ਪਾਰਟੀਆਂ ਨੂੰ ਮੁੰਹ ਨਹੀਂ ਲਗਾਉਣਗੇਂ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸੋਚ ਰਜਵਾੜਾ ਸ਼ਾਹੀ ਰਹੀ ਹੈ, ਜਿਸ ਕਰਕੇ ਇਸਦੇ ਵਰਕਰ ਵੀ ਇਸਤੋਂ ਪਾਸਾ ਵੱਟਣ ਲੱਗ ਪਏ ਹਨ। ਉਨ੍ਹਾਂ ਕਿਹਾ ਕਿ ਇਹੋ ਹਾਲਤ ਆਮ ਆਦਮੀ ਪਾਰਟੀ ਦੀ ਬਣੀ ਹੋਈ ਹੈ, ਜੋ ਆਪਣੀ ਨੀਤੀਆਂ ਤੋਂ ਭਟਕ ਗਈ ਹੈ।
ਇਸ ਤੋਂ ਪਹਿਲਾ ਸਮਾਗਮ ਨੂੰ ਸੰਬੋਧਨ ਕਰਦਿਆਂ ਭਾਜਪਾ ਦੇ ਸੂਬਾ ਜੱਥੇਬੰਧਨ ਸੰਠਗਨ ਦਿਨੇਸ਼ ਕੁਮਾਰ ਨੇ ਕਿਹਾ ਕਿ ਭਾਜਪਾ ਹੀ ਦੇਸ਼ ਦੀ ਅਜਿਹੀ ਰਾਜਸੀ ਪਾਰਟੀ ਹੈ, ਜਿਸ ਵਿਚ ਵਰਕਰਾਂ ਨੂੰ ਕੰਮ ਦੀ ਬਦੌਲਤ ਆਹੁਦੇਦਾਰੀਆਂ ਮਿਲਦੀਆਂ ਹਨ, ਨਾ ਕਿ ਇੱਥੇ ਅਮੀਰੀ ਗਰੀਬੀ ਦੇਖੀ ਜਾਂਦੀ ਹੈ। ਉਨ੍ਹਾਂ ਸ਼੍ਰੀ ਵਿਜੈ ਸਾਂਪਲਾ ਦੀ ਉਦਾਹਰਣ ਦਿੰਦਿਆਂ ਵਰਕਰਾਂ ਨੂੰ ਕਿਹਾ ਕਿ ਸ਼੍ਰੀ ਸਾਂਪਲਾ ਨੇ ਹੇਠਲੇ ਪੱਧਰ ‘ਤੇ ਸੰਘਰਸ਼ ਕਰਕੇ ਅਜਿਹਾ ਸਨਮਾਨ ਜਨਕ ਮੁਕਾਮ ਹਾਸਿਲ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਅਗੁਵਾਈ ਵਾਲੀ ਮੋਦੀ ਸਰਕਾਰ ਨੇ ਆਪਣੇ  ਛੋਟੇ ਕਾਰਜਕਾਲ ਦੌਰਾਨ ਹੀ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ।
ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਦੇ ਮੀਡੀਆ ਸਲਾਹਕਾਰ ਵਿਨੀਤ ਜੋਸ਼ੀ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਹਰ ਵਰਗ ਦੀ ਬਿਹਤਰੀ ਲਈ ਵੱਡੇ ਕਾਰਜ ਕੀਤੇ ਹਨ। ਉਨ੍ਹਾਂ ਸਮੂਹ ਵਰਕਰਾਂ ਨੂੰ ਸੱਦਾ ਦਿੱਤਾ ਕਿ ਇਕ ਵਾਰ ਫਿਰ ਹੰਬਲਾ ਮਾਰਕੇ ਸਰਕਾਰ ਦੀ ਹੈਟਰਿਕ ਬਨਾਉਣ ਵਿਚ ਸਹਿਯੋਗ ਦੇਣ। ਆਪਣੇ ਸੰਬੋਧਨ ਵਿਚ ਖਾਦੀ ਬੋਰਡ ਦੇ ਚੇਅਰਮੈਨ ਸ. ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਨੇ ਵਰਕਰਾਂ ਦੇ ਮਾਣ ਸਨਮਾਨ ਦੀ ਬਹਾਲੀ ਲਈ ਵੱਡੇ ਕਾਰਜ ਕੀਤੇ ਹਨ, ਜਿਸ ਕਰਕੇ ਹੀ ਵਰਕਰਾਂ ਦਾ ਗਠਜੋੜ ਪ੍ਰਤੀ ਵਿਸ਼ਵਾਸ ਵੱਧੀਆ ਹੈ। ਇਸ ਤੋਂ ਇਲਾਵਾ ਸਮਾਗਮ ਨੂੰ ਪੰਜਾਬ ਇਨਫੋਟੈਕ ਦੇ ਚੇਅਰਮੈਨ ਮਨਜੀਤ ਸਿੰਘ ਰਾਏ, ਭਾਜਪਾ ਦੀ ਕੋਟਕਪੁਰ ਜਿਲਾ ਪ੍ਰਧਾਨ ਸੁਨੀਤਾ ਗਰਗ ਆਦਿ ਨੇ ਵੀ ਸੰਬੋਧਨ ਕੀਤਾ।

LEAVE A REPLY