ਬਠਿੰਡਾ : ਬੱਲਾ ਰਾਮ ਨਗਰ ਸਥਿਤ ਅਕਾਲੀ ਆਗੂ ਦੇ ਘਰ ’ਤੇ ਫਾਇਰਿੰਗ ਕਰਨ ਮਾਮਲੇ ਵਿਚ ਪੁਲਸ ਵੱਲੋਂ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਬੀਤੇ ਦਿਨੀਂ ਅਕਾਲੀ ਆਗੂ ਦੇ ਪੁੱਤਰ ਆਾਕਾਸ਼ਦੀਪ ਸਿੰਘ ਪੁੱਤਰ ਜਗਦੀਪ ਸਿੰਘ ਗਹਿਰੀ ਬਠਿੰਡਾ ਨੇ ਬਿਆਨ ਲਿਖਾਇਆ ਸੀ ਕਿ ਸੰਦੀਪ ਸਿੰਘ ਉਰਫ਼ ਹੈਰੀ ਪੁੱਤਰ ਨਾਮਲੂਮ ਵਾਸੀ ਜੀ. ਜੀ. ਐੱਸ. ਨਗਰ ਬਠਿੰਡਾ, ਹਰਦੀਪ ਸਿੰਘ ਰਾਣਾ ਪੁੱਤਰ ਜਗਤਾਰ ਸਿੰਘ ਜੀ. ਜੀ. ਐੱਸ. ਬਠਿੰਡਾ ਅਤੇ ਨਾਮਲੂਮ ਵਿਅਕਤੀ ਨੇ ਸ਼ਿਕਾਇਤਕਰਤਾ ਦੇ ਉਪਰ ਜਾਨੋਂ ਮਾਰ ਦੇਣ ਦੀ ਨੀਅਤ ਨਾਲ ਫਾਇਰ ਕੀਤੇ ਸਨ।
ਜਿਸ ਤੋਂ ਬਾਅਦ ਥਰਮਲ ਪੁਲਸ ਨੇ ਮਾਮਲਾ ਦਰਜ ਕੀਤਾ ਸੀ। ਦੌਰਾਨੇ ਜਾਂਚ ਸਹਾਇਕ ਥਾਣੇਦਾਰ ਬਿੰਦਰ ਸਿੰਘ ਨੇ 24-11-2024 ਨੂੰ ਮੰਨਾ ਰਾਜਾ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਢੋਲ ਨਗਰ ਹਨੂੰਮਾਨਗੜ੍ਹ, ਰਾਜਸਥਾਨ ਨੂੰ ਨਾਮਜ਼ਦ ਕਰ ਕੇ ਗ੍ਰਿਫ਼ਤਾਰ ਕੀਤਾ। ਜਿਸ ਕੋਲੋਂ ਇਕ ਰਿਵਾਲਵਰ 22 ਬੋਰ, 13 ਕਾਰਤੂਸ ਜ਼ਿੰਦਾ 22 ਬੋਰ, 3 ਖੋਲ ਕਾਰਤੂਸ 22 ਬੋਰ ਬਰਾਮਦ ਹੋਏ ਅਤੇ 28-11-2024 ਨੂੰ ਦੌਰਾਨੇ ਜਾਂਚ ਮੁਲਜ਼ਮ ਸਾਹਿਲ ਕੁਮਾਰ ਉਰਫ਼ ਬੱਬੂ ਪੁੱਤਰ ਬਲਵੀਰ ਕੁਮਾਰ ਵਾਸੀ ਗੁਰੂ ਗੋਬਿੰਦ ਸਿੰਘ ਨਗਰ ਗਲੀ ਨੰਬਰ-10/15/1 ਬਠਿੰਡਾ ਨੂੰ ਮੁੱਕਦਮਾ ਉਕਤ ਵਿਚ ਨਾਮਜ਼ਦ ਕੀਤਾ ਗਿਆ।
ਮੁਲਜ਼ਮਾਂ ਸਾਹਿਲ ਕੁਮਾਰ ਉਰਫ਼ ਬੱਬੂ ਪੁੱਤਰ ਬਲਵੀਰ ਕੁਮਾਰ ਵਾਸੀ ਬਠਿੰਡਾ, ਸੰਦੀਪ ਸਿੰਘ ਉਰਫ਼ ਹੈਰੀ ਪੁੱਤਰ ਜਗਸੀਰ ਸਿੰਘ ਵਾਸੀ ਬੱਲਾ ਰਾਮ ਨਗਰ ਅਤੇ ਹਰਦੀਪ ਸਿੰਘ ਉਰਫ਼ ਰਾਣਾ ਪੁੱਤਰ ਜਗਤਾਰ ਸਿੰਘ ਵਾਸੀ ਗੁਰੂ ਗੋਬਿੰਦ ਸਿੰਘ ਨਗਰ ਨੂੰ ਗ੍ਰਿਫ਼ਤਾਰ ਕਰ ਕੇ ਮੁਲਜ਼ਮਾਂ ਕੋਲੋਂ ਇਕ ਗੱਡੀ ਬੀ. ਐੱਮ. ਡਬਲਯੂ ਅਤੇ ਵਾਰਦਾਤ ਸਮੇਂ ਵਰਤਿਆ ਗਿਆ ਮੋਟਰਸਾਈਕਲ ਬਰਾਮਦ ਕਰਵਾਏ। ਮੁੱਕਦਮਾ ਦੀ ਜਾਂਚ ਜਾਰੀ ਹੈ।